ਖਬਰਿਸਤਾਨ ਨੈੱਟਵਰਕ ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਵਪਾਰੀਆਂ ਤੋਂ ਸੁਝਾਅ ਮੰਗੇ ਹਨ। ਇਸ ਦੇ ਲਈ ਸੀ ਐਮ ਮਾਨ ਨੇ ਵਟਸ ਐਪ ਨੰਬਰ 81948-91948 ਅਤੇ ਮੇਲ ਆਈਡੀ [email protected] ਵੀ ਜਾਰੀ ਕੀਤੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗ ਨੂੰ ਅੱਗੇ ਲਿਜਾਣ ਲਈ ਤੁਹਾਡੇ ਸੁਝਾਵਾਂ ਦੀ ਲੋੜ ਹੈ। ਸਾਡੀ ਸਰਕਾਰ ਜਨਤਾ ਦੇ ਸੁਝਾਵਾਂ 'ਤੇ ਕੰਮ ਕਰ ਰਹੀ ਹੈ। ਪੰਜਾਬ ਜਲਦੀ ਹੀ ਉਦਯੋਗਾਂ ਦੇ ਲਿਹਾਜ਼ ਨਾਲ ਨੰਬਰ 1 ਸੂਬਾ ਬਣ ਜਾਵੇਗਾ।
ਦੱਸ ਦੇਈਏ ਕਿ ਮੁੱਖ ਮੰਤਰੀ ਨੇ ਵੀਡੀਓ ਰਾਹੀਂ ਕਿਹਾ ਕਿ ਬਿਜਲੀ ਬਿੱਲ ਲੋਕਾਂ ਦੇ ਜ਼ੀਰੋ ਆ ਰਹੇ ਹਨ। ਆਮ ਆਦਮੀ ਕਲੀਨੀਕਾਂ ਤੋਂ 35 ਲੱਖ ਤੋਂ ਜ਼ਿਆਦਾ ਲੋਕ ਦਵਾਈਆਂ ਲੈ ਕੇ ਠੀਕ ਹੋ ਚੁੱਕੇ ਹਨ।
ਮਾਨ ਨੇ ਅੱਗੇ ਕਿਹਾ ਕਿ 40 ਸਾਲਾਂ ਬਾਅਦ ਇੰਝ ਹੋਇਆ ਕਿ ਨਹਿਰਾਂ, ਕੱਸੀਆਂ ਤੇ ਸੂਇਆਂ ਦਾ ਪਾਣੀ ਲੋਕਾਂ ਦੇ ਖੇਤਾਂ ਵਿਚ ਪੁੱਜ ਰਿਹਾ ਹੈ।