ਪੀਐਮ ਮੋਦੀ ਨੇ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਦਾ ਕੀਤਾ ਉਦਘਾਟਨ , ਮੈਟਰੋ 'ਚ ਯਾਤਰੀਆਂ ਨਾਲ ਲਈ ਸੈਲਫੀ

ਖਬਰਿਸਤਾਨ ਨੈਟਵਰਕ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਵਾਰਕਾ ਵਿੱਚ ‘ਯਸ਼ੋਭੂਮੀ’ ਅਤੇ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈਸ ਲਾਈਨ ਦੇ ਵਿਸਤ੍ਰਿਤ ਸੈਕਸ਼ਨ ਦਾ ਉਦਘਾਟਨ ਕੀਤਾ । ਦਸੱਦੀਏ ਕਿ ਏਅਰਪੋਰਟ ਐਕਸਪ੍ਰੈਸ ਲਾਈਨ ਦਾ ਵਿਸਤ੍ਰਿਤ ਸੈਕਸ਼ਨ ਦਵਾਰਕਾ ਸੈਕਟਰ 21 ਸਟੇਸ਼ਨ ਨੂੰ ਦਵਾਰਕਾ ਸੈਕਟਰ 25 ਨਾਲ ਜੋੜੇਗਾ। ਮਿਲੀ ਜਾਣਕਾਰੀ ਸਾਂਝਾ ਕਰਦਿਆਂ ਦਸੱਦੀਏ ਕਿ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਲਾਈਨ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਉੱਥੇ ਮੌਜੂਦ ਦਿੱਲੀ ਮੈਟਰੋ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਵਲੋਂ ਮੈਟਰੋ 'ਚ ਯਾਤਰੀਆਂ ਨਾਲ ਸੈਲਫੀ ਵੀ ਲਈ ਗਈ।


ਅਧਿਕਾਰੀਆਂ ਦੇ ਅਨੁਸਾਰ, 8.9 ਲੱਖ ਵਰਗ ਮੀਟਰ ਤੋਂ ਵੱਧ ਦੇ ਪ੍ਰੋਜੈਕਟ ਖੇਤਰ ਅਤੇ 1.8 ਲੱਖ ਵਰਗ ਮੀਟਰ ਤੋਂ ਵੱਧ ਦੇ ਨਿਰਮਾਣ ਖੇਤਰ ਵਿੱਚ ਫੈਲਿਆ, ਇਹ ਕੇਂਦਰ ਸਭ ਤੋਂ ਵੱਡੀਆਂ MICE (ਮੀਟਿੰਗਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਸਹੂਲਤਾਂ ਵਿੱਚੋਂ ਇੱਕ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਿੱਚ, 15 ਸੰਮੇਲਨ ਕੇਂਦਰ ਅਤੇ 11ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

'PM Modi','government of india','delhi airport metro express','inaugration','latest update','khabristan network'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.