ਖ਼ਬਰਿਸਤਾਨ ਨੈੱਟਵਰਕ - ਫਾਸਟ ਫ਼ੂਡ, ਮਸਾਲੇਦਾਰ ਖਾਣਾ, ਸਾਰੀਆਂ ਨੂੰ ਹੀ ਪਸੰਦ ਹੁੰਦਾ ਹੈ। ਪਰ ਮਸਾਲੇਦਾਰ ਖਾਣਾ ਖਾਣ ਤੋਂ ਬਾਅਦ ਕਈ ਪ੍ਰਕਾਰ ਦੀਆ ਪੇਟ ਨਾਲ ਜੁੜਿਆ ਪਰੇਸ਼ਾਨੀ ਹੋ ਜਾਂਦੀਆਂ ਹੈ। ਜਿਵੇ ਪੇਟ ਵਿੱਚ ਜਲਣ, ਦਿਲ ਵਿੱਚ ਜਲਨ ਜਾਂ ਐਸੀਡਿਟੀ ਜੇਕਰ ਤੁਹਾਨੂੰ ਵੀ ਇਹ ਤਕਲੀਫ ਹੁੰਦੀਆਂ ਹਨ ਤਾਂ ਦੱਸੀਆਂ ਗਈਆਂ ਚੀਜ਼ਾਂ ਦਾ ਸੇਵਨ ਨਾ ਕਰੋ। ਖਾਸ ਕਰਕੇ ਖਾਲੀ ਪੇਟ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ। ਕਿਉਂਕਿ ਅਜਿਹਾ ਕਰਨ ਨਾਲ ਸਥਿਤੀ ਵਿਗੜ ਸਕਦੀ ਹੈ। ਜੋ ਲੋਕ ਨਿਯਮਿਤ ਤੌਰ 'ਤੇ ਖਾਲੀ ਪੇਟ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਸ਼ੁਰੂ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ ਪਰ ਸਮੇਂ ਦੇ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ।
ਖਾਲੀ ਪੇਟ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ
ਸੇਬ
ਚਾਹ
ਕਾਫੀ
ਸੋਡਾ
ਕੋਲਡ ਡਰਿੰਕ
ਆਲੂ
ਮਸਾਲੇਦਾਰ ਨਮਕੀਨ
ਕਿਹੜੀਆਂ ਚੀਜ਼ਾਂ ਐਸਿਡਿਟੀ ਦਾ ਕਾਰਨ ਬਣਦੀਆਂ ਹਨ ?
- ਜੇਕਰ ਤੁਸੀਂ ਖਾਲੀ ਪੇਟ ਚਾਹ, ਕੌਫੀ, ਸੋਡਾ, ਕੋਲਡ ਡਰਿੰਕਸ, ਸਾਫਟ ਡਰਿੰਕਸ, ਆਲੂ ਦੇ ਚਿਪਸ ਜਾਂ ਨਮਕੀਨ ਸਨੈਕਸ ਨੂੰ ਪਹਿਲੇ ਡਰਿੰਕ ਜਾਂ ਭੋਜਨ ਦੇ ਤੌਰ 'ਤੇ ਖਾਂਦੇ ਹੋ ਤਾਂ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
- ਸੇਬ ਬਹੁਤ ਹੀ ਫਾਇਦੇਮੰਦ ਅਤੇ ਸਿਹਤਮੰਦ ਫਲ ਹੈ। ਪਰ ਜੇਕਰ ਤੁਸੀਂ ਇਸ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਛਾਤੀ 'ਤੇ ਜਲਨ, ਪੇਟ ਦੀ ਸਮੱਸਿਆ, ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ, ਚਮੜੀ 'ਤੇ ਧੱਫੜ, ਤੇਜ਼ ਖਾਰਸ਼, ਗਲੇ ਜਾਂ ਮੂੰਹ 'ਚ ਖੁਜਲੀ ਆਦਿ।
- ਆਯੁਰਵੇਦ ਵਿੱਚ ਖਾਲੀ ਪੇਟ ਫਲਾਂ ਦਾ ਸੇਵਨ ਕਰਨ ਦੀ ਮਨਾਹੀ ਹੈ। ਇਸ ਲਈ ਦਿਨ ਦੀ ਸ਼ੁਰੂਆਤ 'ਚ ਕਦੇ ਵੀ ਫਲਾਂ ਦਾ ਸੇਵਨ ਨਾ ਕਰੋ। ਜੇਕਰ ਤੁਸੀਂ ਫਲ ਖਾਣ ਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ ਬ੍ਰੇਕ 'ਚ ਫਲ ਖਾਓ। ਯਾਨੀ ਕਰੀਬ 11:30 ਜਾਂ 12 ਵਜੇ। ਤਾਂ ਜੋ ਇੱਕ ਤੋਂ ਡੇਢ ਘੰਟੇ ਬਾਅਦ ਦੁਪਹਿਰ ਦਾ ਖਾਣਾ ਖਾ ਸਕੋ।
- ਫਲ ਖਾਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ ਦੇ ਸਨੈਕ ਦਾ ਸਮਾਂ ਹੈ। ਯਾਨੀ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੇ ਵਿਚਕਾਰ ਦਾ ਸਮਾਂ। 3:30 ਤੋਂ 5 ਵਜੇ ਦੇ ਕਰੀਬ। ਤਾਂ ਜੋ ਤੁਸੀਂ ਸਮੇਂ ਸਿਰ ਰਾਤ ਦਾ ਖਾਣਾ ਲੈ ਸਕੋ।