ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਲਾਰੈਂਸ ਬਿਸ਼ਨੋਈ ਸਮੇਤ 26 ਮੁਲਜ਼ਮਾਂ ਦੀ ਪੇਸ਼ੀ, ਕੋਰਟ ਨੇ ਚਾਰਜਸ਼ੀਟ ਕੀਤੀ ਦਾਖ਼ਲ

ਖਬਰਿਸਤਾਨ ਨੈੱਟਵਰਕ ਬਠਿੰਡਾ-  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਅਪਡੇਟ ਸਾਹਮਣੇ ਆਈ ਹੈ।

ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਦੱਸ ਦੇਈਏ ਕਿ ਸਿੱਧੂ ਕਤਲਕਾਂਡ ਵਿਚ ਗ੍ਰਿਫ਼ਤਾਰ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਬਠਿੰਡਾ, ਗੰਗਾਨਗਰ, ਗੋਇੰਦਵਾਲ ਸਾਹਿਬ ਸਣੇ ਵੱਖ-ਵੱਖ ਜੇਲ੍ਹਾਂ ਵਿਚ ਬੰਦ 26 ਮੁਲਜ਼ਮਾਂ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਮਾਨਸਾ ਕੋਰਟ ਵਿਚ ਪੇਸ਼ੀ ਹੋਈ।

 

ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਇਸ ਦੌਰਾਨ ਮਾਨਸਾ ਦੀ ਅਦਾਲਤ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਉਨ੍ਹਾਂ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋਵੇਗਾ।

 ਅਗਲੀ ਸੁਣਵਾਈ 9 ਅਗਸਤ ਨੂੰ

ਦੱਸ ਦੇਈਏ ਕਿ ਹੁਣ ਮਾਨਸਾ ਕੋਰਟ ਨੇ ਇਸ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕਰ ਲਈ ਹੈ। ਹੁਣ ਫਾਈਲ ਹੇਠਲੀ ਅਦਾਲਤ ਵੱਲੋਂ ਦੋਸ਼ ਤੈਅ ਕਰਨ ਲਈ ਸੈਸ਼ਨ ਕੋਰਟ ਵਿਚ ਭੇਜ ਦਿੱਤੀ ਗਈ ਹੈ। ਕੋਰਟ ਵੱਲੋਂ ਅਗਲੀ ਸੁਣਵਾਈ 9 ਅਗਸਤ ਦੀ ਰੱਖੀ ਗਈ ਹੈ। 9 ਅਗਸਤ ਨੂੰ ਮੁੜ ਕੋਰਟ ਵੱਲੋਂ ਇਸ ਮਾਮਲੇ ਵਿਚ ਸੁਣਵਾਈ ਕੀਤੀ ਜਾਵੇਗੀ। 


'latest news','khabristan punjabi','lawrence bishnoi','sidhu moosewala murder case','mansa court','charge sheet'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.