ਮੀਂਹ ਨੇ Sunday ਮਾਰਕੀਟ ਕੀਤੀ ਠੰਡੀ, ਥਾਂ ਥਾਂ ਭਰਿਆ ਪਾਣੀ, ਪ੍ਰਸ਼ਾਸ਼ਨ ਦੀ ਖੁੱਲੀ ਪੋਲ

 

ਖਬਰਿਸਤਾਨ ਨੈੱਟਵਰਕ, ਜਲੰਧਰ : ਮੌਸਮ ਬਦਲਣ ਦਾ ਨਾਮ ਹੀ ਨਹੀਂ ਲੈ ਰਿਹਾ ਇਸ ਵਾਰ ਗਰਮੀਆਂ ਦੀ ਦਸਤਕ ਵੀ ਕਾਫੀ ਘੱਟ ਰਹੀ  ਹਰ ਮਹੀਨੇ ਵੈਸਟਰਨ ਡਿਸਟਰਬੰਸ ਦੇ ਕਾਰਨ ਬਰਸਾਤਾਂ ਹੋ ਰਹੀਆਂ ਹਨ। ਜਿਸ ਨਾਲ ਮੌਸਮ ਤੇਜੀ ਨਾਲ ਬਦਲ ਰਿਹਾ ਹੈ. ਅੱਜ ਐਤਵਾਰ ਵਾਲੇ ਦਿਨ ਸਵੇਰ ਤੋਂ ਹੀ ਮੌਸਮ ਕਾਫੀ ਸੁਹਾਵਣਾ ਰਿਹਾ ਸਵੇਰੇ 10 ਵਜੇ ਸ਼ੁਰੂ ਹੋਈ ਬਰਸਾਤ ਦੁਪਿਹਰ 1 ਵਜੇ ਦੁਪਹਿਰ ਤੱਕ ਹਲਕੀ-ਹਲਕੀ ਬੂੰਦਾਂ ਬਾਂਦੀ ਵੀ ਹੁੰਦੀ ਰਹੀ ਇਸ ਬਰਸਾਤ ਨੇ ਭਗਵਾਨ ਸ਼੍ਰੀ ਵਾਲਮਿਕੀ ਚੌਕ ਅਤੇ ਰੈਣਕ ਬਾਜ਼ਾਰ ਦੇ ਵਿੱਚ ਲੱਗਣ ਵਾਲੀ ਸੰਡੇ ਮਾਰਕਿਟ ਨੂੰ ਵੀ ਠੰਡਾ ਕਰ ਦਿੱਤਾ।


ਥੋੜੀ ਜਿਹੀ ਬਰਸਾਤ ਨੇ ਗਲੀਆਂ ਅਤੇ ਸੜਕਾਂ ਉੱਤੇ ਕੀਤਾ ਪਾਣੀ ਪਾਣੀ


ਸਵੇਰੇ ਹੋਈ ਹਲਕੀ ਬਰਸਾਤ ਨੇ ਸ਼ਹਿਰ ਦੇ ਕਈ ਇਲਾਕਿਆਂ ਦੀਆਂ ਗਲੀਆਂ ਅਤੇ ਮੇਨ ਰੋਡ ਦੀਆਂ ਸੜਕਾਂ ਉੱਤੇ ਪਾਣੀ ਹੀ ਪਾਣੀ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਦੀ ਪੋਲ ਖੁੱਲ ਕੇ ਵੀ ਸਾਹਮਣੇ ਆਈ


ਸਾਈਂ ਦਾ ਸਕੂਲ ਅਤੇ ਗੋਪਾਲ ਨਗਰ ਸੜਕਾਂ ਤੇ ਛੇ ਇੰਚ ਭਰਿਆ ਪਾਣੀ

 

ਬਰਸਾਤਾਂ ਦੇ ਵਿੱਚ ਅਕਸਰ ਸ਼ਹਿਰ ਦੀਆਂ ਗਲੀਆਂ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੀਆਂ ਹਨ। ਅੱਜ ਹੋਈ ਬਰਸਾਤ ਦੇ ਕਾਰਨ ਸਾਈਂ ਦਾਸ ਸਕੂਲ ਅਤੇ ਗੋਪਾਲ ਨਗਰ ਦੀਆਂ ਗਲੀਆਂ ਦੇ ਵਿੱਚ ਛੇ ਇੰਚ ਤੱਕ ਪਾਣੀ ਭਰ ਗਿਆ। ਜੇਲ ਚੋਕ ਤੋਂ ਲੈ ਕੇ ਰੈਣਕ ਬਾਜ਼ਾਰ ਤੱਕ ਜਾਂਦੀ ਰੋਡ ਉੱਤੇ ਵੀ ਪਾਣੀ ਕਾਫੀ ਇਕੱਠਾ ਹੋ ਗਿਆ ਹੈ।

'Sunday market','water filled','administration','latest news','khabristan network'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.