ਘਰੇਲੂ ਹਿੰਸਾ ਤੋਂ ਦੁਖੀ ਹੋ ਪੰਜਾਬ ਦੀ ਇਕ ਧੀ ਨੇ ਕੀਤੀ ਆਤਮ ਹਤਿਆ, ਜਾਣੋ ਪੂਰਾ ਮਾਮਲਾ

ਖ਼ਬਰਿਸਤਾਨ ਨੈੱਟਵਰਕ -  ਨਿਊਯਾਰਕ ਦੇ ਰਿਚਮੰਡ ਹਿੱਲ 'ਚ ਰਹਿਣ ਵਾਲੀ ਪੰਜਾਬੀ ਮਨਦੀਪ ਕੌਰ ਨੇ ਘਰੇਲੂ ਹਿੰਸਾ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਜਿਸ 'ਚ ਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਆਈਆਂ ਮੁਸ਼ਕਿਲਾਂ ਬਾਰੇ ਪੂਰੀ ਦੁਨੀਆ ਨੂੰ ਦੱਸਿਆ ਸੀ ਅਤੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੋਂ ਮੁਆਫੀ ਵੀ ਮੰਗੀ ਸੀ। ਮਨਦੀਪ ਦੇ ਉੱਥੇ ਖੁਦਕੁਸ਼ੀ ਕਰਨ ਤੋਂ ਬਾਅਦ ਅਮਰੀਕਾ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਉਸ ਲਈ ਇਨਸਾਫ ਦੀ ਮੰਗ ਕੀਤੀ ਹੈ।

ਵੀਡੀਓ 'ਚ ਮਨਦੀਪ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਵਿਆਹ ਨੂੰ 8 ਸਾਲ ਹੋ ਚੁੱਕੇ ਹਨ ਅਤੇ ਉਸ ਦੀਆਂ 2 ਬੇਟੀਆਂ ਹਨ। ਜਿਨ੍ਹਾਂ ਦੀ ਉਮਰ ਕਰੀਬ 2 ਅਤੇ 4 ਸਾਲ ਹੈ। ਮਨਦੀਪ ਦਾ ਕਹਿਣਾ ਹੈ ਕਿ ਉਸ ਦੇ ਪਤੀ ਰਣਜੋਧਬੀਰ ਸਿੰਘ ਸੰਧੂ ਦੇ ਵਿਆਹ ਤੋਂ ਬਾਅਦ ਵੀ ਕਈ ਔਰਤਾਂ ਨਾਲ ਉਸ ਦੇ ਸਬੰਧ ਸਨ ਅਤੇ ਉਹ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਮ੍ਰਿਤਕ ਮਨਦੀਪ ਕੌਰ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਅੱਗੇ ਵਧਦੀ ਜਾ ਰਹੀ ਹੈ, ਅਜੇ ਕਈ ਹੋਰ ਖੁਲਾਸੇ ਹੋਣੇ ਬਾਕੀ ਹਨ। ਮ੍ਰਿਤਕ ਮਨਦੀਪ ਕੌਰ ਦੀ ਉਮਰ ਸਿਰਫ਼ 30 ਸਾਲ ਸੀ। ਮ੍ਰਿਤਕ ਮਨਦੀਪ ਕੌਰ ਦੇ ਮਾਤਾ-ਪਿਤਾ ਅਤੇ ਪਰਿਵਾਰ ਨੇ ਉਸ ਦੇ ਪਤੀ ਨੂੰ ਬੇਨਤੀ ਕੀਤੀ ਹੈ ਕਿ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜਿਆ ਜਾਵੇ ਅਤੇ ਉਸ ਦਾ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਦਾ ਪ੍ਰਬੰਧ ਕਰੇਗਾ। ਮਨਦੀਪ ਕੌਰ ਦਾ ਪਰਿਵਾਰ ਇਸ ਸਮੇਂ ਆਪਣੀ ਧੀ ਦੀ ਲਾਸ਼ ਭਾਰਤ ਵਾਪਸ ਲੈਣ ਲਈ ਸੰਘਰਸ਼ ਕਰ ਰਿਹਾ ਹੈ।

'america news','punjab news','punjabi girl sucide in new york'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.