ਮਾਸਕੋ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦਫਤਰ ਬੰਦ ਹੋਣ ਦੀ ਅਫਵਾਹ

ਖਬਰਿਸਤਾਨ ਨੇਟਵਰਕ। ਰੂਸ-ਯੂਕਰੇਨ ਯੁੱਧ ਚਲ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ (Tedros Adhanom Ghebreyesus) ਦੀ ਫੋਟੋ ਦੇ ਨਾਲ ਲਿਖਿਆ ਹੋਇਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਦਫ਼ਤਰ ਬੰਦ ਕਰ ਦਿੱਤੇ ਹਨ। ਖਬਰਿਸਤਾਨ ਟੀਮ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਖਬਰ ਲਿਖੇ ਜਾਣ ਤੱਕ WHO ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਨਹੀਂ ਕੀਤੇ ਹਨ। ਇਹ ਸਿਰਫ਼ ਇੱਕ ਅਫਵਾਹ ਹੈ।

 

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ Cindy Patterson ਨੇ 27 ਜੁਲਾਈ ਨੂੰ ਇਹ ਪੋਸਟ ਕੀਤਾ ਸੀ ਤੇ ਲਿਖਿਆ ਹੋਇਆ ਹੈ, #Russia expels the world health organisation and closes its offices in Moscow. (ਰੂਸ ਨੇ ਵਿਸ਼ਵ ਸਿਹਤ ਸੰਗਠਨ ਨੂੰ ਨਿਸ਼ਕਾਸਿਤ ਕੀਤਾ। WHO ਨੇ ਮਾਸਕੋ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ।)

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਕੀਵਰਡਸ ਨਾਲ ਸਰਚ ਕੀਤਾ, ਪਰ ਕਿਸੇ ਵੀ ਭਰੋਸੇਯੋਗ ਵੈੱਬਸਾਈਟ ਤੇ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ। ਹਾਂ, 10 ਮਈ ਨੂੰ ਤਾਸ ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਦੇ ਅਨੁਸਾਰ, ਯੂਰਪ ਦੇ ਡਬਲਯੂਐਚਓ ਦੇ ਰੀਜਨਲ ਆਫ਼ਿਸ ਵਿੱਚ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਇੱਕ ਪ੍ਰਸਤਾਵ ਆਇਆ। ਇਸ ਵਿੱਚ ਮਾਸਕੋ ਸਥਿਤ ਗੈਰ-ਸੰਚਾਰੀ (ਨਨ ਕਮਿਊਨੀਕੇਸ਼ਨ) ਰੋਗਾਂ ਦੇ ਦਫਤਰ ਨੂੰ ਸੰਭਾਵਿਤ ਬੰਦ ਕਰਨ ਤੇ ਵਿਚਾਰ ਕੀਤਾ ਗਿਆ।

ਇਸ ਤੋਂ ਬਾਅਦ ਅਸੀਂ WHO ਯੂਰਪ ਦੀ ਵੈੱਬਸਾਈਟ ਤੇ ਇਸ ਬਾਰੇ ਖੋਜ ਕੀਤੀ। ਇਸ ਵਿੱਚ ਸਾਨੂੰ ਮਾਸਕੋ ਵਿੱਚ ਦਫ਼ਤਰ ਨੂੰ ਬੰਦ ਕਰਨ ਬਾਰੇ ਕੋਈ ਪ੍ਰੈਸ ਰਿਲੀਜ਼ ਜਾਂ ਬਿਆਨ ਨਹੀਂ ਮਿਲਿਆ। ਅਸੀਂ ਇਸ ਬਾਰੇ ਵਿਸ਼ਵ ਸਿਹਤ ਸੰਗਠਨ ਯੂਰਪ ਦੇ ਬੁਲਾਰੇ ਭਾਨੂ ਭਟਨਾਗਰ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ‘ਇਹ ਝੂਠ ਹੈ। ਰੂਸ ਵਿੱਚ ਸਾਡਾ ਦਫ਼ਤਰ ਅਤੇ ਨਨ ਕਮਿਊਨੀਕੇਸ਼ਨ ਰੋਗਾਂ ਦਾ ਦਫ਼ਤਰ ਬੰਦ ਨਹੀਂ ਹੋਇਆ ਹੈ।

 ਨਤੀਜਾ: ਖਬਰ ਲਿਖੇ ਜਾਣ ਤੱਕ ਵਿਸ਼ਵ ਸਿਹਤ ਸੰਗਠਨ ਨੇ ਮਾਸਕੋ ਵਿੱਚ ਆਪਣੇ ਦਫਤਰ ਬੰਦ ਨਹੀਂ ਕੀਤੇ ਹਨ। ਸੋਸ਼ਲ ਮੀਡੀਆ ਤੇ ਫਰਜ਼ੀ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਹਾਲਾਂਕਿ, ਸੰਗਠਨ ਦੇ ਵਿਸ਼ੇਸ਼ ਸੈਸ਼ਨ ਵਿਚ ਰੂਸ ਵਿੱਚ ਸਥਿਤ ਗੈਰ-ਸੰਚਾਰੀ ਰੋਗਾਂ ਦੇ ਦਫਤਰ ਨੂੰ ਬੰਦ ਕਰਨ ਤੇ ਵਿਚਾਰ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਹੋਇਆ ਹੈ।

 

 

 

'0.pdf'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.