ਜੇ ਤੁਹਾਨੂੰ ਆਉਂਦੀਆਂ ਨੇ ਉਲਟੀਆਂ ਤਾਂ ਇਨ੍ਹਾਂ ਤਰੀਕਿਆਂ ਨਾਲ ਹੋ ਸਕਦੇ ਹੋ ਠੀਕ

ਖ਼ਬਰਿਸਤਾਨ ਨੈੱਟਵਰਕ -  ਉਲਟੀ ਕੋਈ ਬਿਮਾਰੀ ਨਹੀਂ ਹੈ ਬਲਕਿ ਇਕ ਆਮ ਪ੍ਰਕਿਰਿਆ ਹੈ। ਜਿਸ ਲਈ ਕੁਝ ਖਾਸ ਕਾਰਨ ਜ਼ਿੰਮੇਵਾਰ ਹਨ। ਆਮ ਤੌਰ 'ਤੇ ਫੂਡ ਪੁਆਇਜ਼ਨਿੰਗ, ਪੇਟ ਦੀਆਂ ਸਮੱਸਿਆਵਾਂ, ਫੂਡ ਐਲਰਜੀ, ਮਾਈਗ੍ਰੇਨ, ਗੈਸ, ਲੰਬੇ ਸਮੇਂ ਤਕ ਖਾਲੀ ਪੇਟ, ਜ਼ੁਕਾਮ, ਬੁਖਾਰ, ਤਣਾਅ, ਕਿਸੇ ਵੀ ਤਰ੍ਹਾਂ ਦਾ ਡਰ, ਸਫਰ ਦੌਰਾਨ ਜਾਂ ਸਵੇਰ ਸਮੇਂ ਗਰਭ ਅਵਸਥਾ ਦੌਰਾਨ ਮੋਸ਼ਨ ਸਿਕਨੇਸ ਆਦਿ ਕਾਰਨਾਂ ਕਰਕੇ ਇਹ ਸਮੱਸਿਆ ਹੁੰਦੀ ਹੈ। ਇਸ ਲਈ ਇੱਥੇ ਦਿੱਤੇ ਗਏ ਘਰੇਲੂ ਨੁਸਖਿਆਂ ਨਾਲ ਤੁਸੀਂ ਜਲਦੀ ਰਾਹਤ ਪਾ ਸਕਦੇ ਹੋ।

- ਉਲਟੀ ਹੋਣ 'ਤੇ ਇਕ ਗਿਲਾਸ ਪਾਣੀ ਵਿਚ ਇਕ ਇੰਚ ਪੀਸਿਆ ਹੋਇਆ ਅਦਰਕ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਤੁਰੰਤ ਆਰਾਮ ਮਿਲਦਾ ਹੈ।

- ਜਦੋਂ ਵੀ ਇਹ ਸਮੱਸਿਆ ਮਹਿਸੂਸ ਹੋਵੇ ਤਾਂ ਡੇਢ ਚਮਚ ਜੀਰੇ ਦਾ ਪਾਊਡਰ ਇਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ।

- ਅੱਧਾ ਚਮਚ ਧਨੀਆ ਪਾਊਡਰ, ਅੱਧਾ ਚਮਚ ਸੌਂਫ ਦਾ ਪਾਊਡਰ ਅਤੇ ਥੋੜੀ ਜਿਹੀ ਖੰਡ ਜਾਂ ਮਿੱਠੇ ਨੂੰ ਇਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਵੀ ਫਾਇਦਾ ਹੁੰਦਾ ਹੈ।

- ਦੋ ਚਮਚ ਗਿਲੋਅ ਦੇ ਜੂਸ ਵਿੱਚ ਥੋੜੀ ਜਿਹੀ ਖੰਡ ਮਿਕਸ ਕਰਕੇ ਦਿਨ ਵਿੱਚ ਤਿੰਨ ਵਾਰ ਪੀਣ ਦਾ ਘਰੇਲੂ ਉਪਾਅ ਕੀਤਾ ਜਾ ਸਕਦਾ ਹੈ।

'health news','vomiting stop methods'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.