ਫਰੀਦਕੋਟ 'ਚ ਕੈਦੀ ਨੂੰ ਮਿਲਣ ਆਈਆਂ ਔਰਤਾਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ, ਮਾਮਲਾ ਦਰਜ

 

ਖਬਰਿਸਤਾਨ ਨੈਟਵਰਕ, ਫਰੀਦਕੋਟ : ਅਮਨ-ਕਾਨੂੰਨ ਦੀ ਮਾੜੀ ਸਥਿਤੀ ਕਾਰਨ ਅੱਜਕੱਲ੍ਹ ਜੇਲ੍ਹ 'ਚੋਂ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਨੂੰ ਲੱਭਣਾ ਅਤੇ ਲਿਜਾਣਾ ਆਮ ਗੱਲ ਹੋ ਗਈ ਹੈ। ਪਰ ਹੁਣ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ ਜੇਲ੍ਹ ਗਾਰਡਾਂ ਨੇ ਸਥਾਨਕ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਮਿਲਣ ਆਈਆਂ ਦੋ ਔਰਤਾਂ ਕੋਲੋਂ ਤਲਾਸ਼ੀ ਦੌਰਾਨ ਹੈਰੋਇਨ, ਸਲਫ਼ਾ ਅਤੇ ਸਮਾਰਟਫ਼ੋਨ ਬਰਾਮਦ ਕੀਤੇ ਹਨ।


ਇੰਨੇ ਗ੍ਰਾਮ ਸਲਫਾ ਸਮੇਤ ਸਮਾਰਟਫੋਨ ਬਰਾਮਦ


ਦਸੱਦੀਏ ਕਿ ਔਰਤਾਂ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਦੀ ਡਿਲੀਵਰੀ ਲਈ ਆਇਆ ਸਨ। ਤਲਾਸ਼ੀ ਲੈਣ 'ਤੇ ਦੋਵਾਂ ਕੋਲੋਂ 30 ਗ੍ਰਾਮ ਹੈਰੋਇਨ, 105 ਗ੍ਰਾਮ ਸਲਫਾ, ਸਮਾਰਟਫੋਨ ਅਤੇ ਸਿਮ ਬਰਾਮਦ ਹੋਏ। ਜਦੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਉਹ ਇਹ ਵਸਤੂ ਜੇਲ 'ਚ ਬੰਦ ਹਵਾਲਾਤੀ ਵਿਸ਼ਾਲ ਸਿੰਘ ਉਰਫ ਟਿੱਡਾ ਵਾਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕਹਿਣ 'ਤੇ ਲਿਆਇਆ ਸਨ।


ਜੇਲ੍ਹ ਵਿੱਚ ਮਿਲਣ ਆਈਆਂ ਔਰਤਾਂ 


ਦੱਸ ਦਈਏ ਕਿ ਦੋਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਸੁਪਰਡੈਂਟ ਜੇਲ੍ਹ ਕਰਮਜੀਤ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸਤੀਸ਼ ਕੁਮਾਰ ਦੀ ਪਤਨੀ ਪ੍ਰੀਤੀ ਅਤੇ ਸਿਮਰਨ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿੱਚ ਆਪਣੇ ਪਤੀ ਨੂੰ ਮਿਲਣ ਆਈਆਂ ਸਨ।

'faridkot','drug smuggling','women smugglers','punjab','latest update','khabristan network'

Similar Post You May Like

Contact Form

Registered Office

82, Jyoti Nagar Extension, Cool Road, Jalandhar, Punjab, 144001
[email protected]
+91 9888511579
Khabristan Network Ltd.